ਡਾਇਬਟੀਜ਼ ਦਾ ਮਤਲਬ ਹੈ ਤੁਹਾਡੇ ਲਹੂ ਵਿਚ ਬਹੁਤ ਜਿਆਦਾ ਸ਼ੂਗਰ ਹੋਣਾ। ਉੱਚ ਬਲਡ ਸ਼ੂਗਰ ਸਮੱਸਿਆ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਤੁਹਾਡਾ ਸ਼ਰੀਰ ਇੰਸੁਲਿਨ ਨਾਮਕ ਹਾਰਮੋਨ ਜਾਂ ਇਕ ਰਸਾਯਨ ਭਰਪੂਰ ਮਾਤਰਾ ਵਿਚ ਨਹੀਂ ਬਣਾਉਂਦਾ। ਤੁਹਾਡਾ ਸ਼ਰੀਰ ਤੁਹਾਡੇ ਦੁਆਰਾ ਖਾਦੇ ਜਿਆਦਾਤਰ ਭੋਜਨ ਨੂੰ ਗਲੂਕੋਜ਼ ਨਾਮਕ ਸ਼ੂਗਰ ਦੀ ਇਕ ਕਿਸਮ ਵਿਚ ਬਦਲ ਦਿੰਦਾ ਹੈ। ਇਹ ਸ਼ੂਗਰ ਤੁਹਾਡੇ ਲਹੂ ਰਾਹੀਂ ਤੁਹਾਡੇ ਸ਼ਰੀਰ ਦੀ ਸਾਰੀਆਂ ਕੋਸ਼ਿਕਾਵਾਂ ਵਿਚ ਜਾਂਦੀ ਹੈ। ਤੁਹਾਨੂੰ ਊਰਜਾ ਦੇਣ ਲਈ ਤੁਹਾਡੇ ਸ਼ਰੀਰ ਦੀ ਕੋਸ਼ਿਕਾਵਾਂ ਨੂੰ ਸ਼ੂਗਰ ਦੀ ਲੋੜ ਪੈਂਦੀ ਹੈ। ਇੰਸੁਲਿਨ ਸ਼ੂਗਰ ਨੂੰ ਤੁਹਾਡੇ ਲਹੂ ਤੋਂ ਕੋਸ਼ਿਕਾਵਾਂ ਵਿਚ ਜਾਣ ਲਈ ਮਦਦ ਕਰਦਾ ਹੈ। ਇੰਸੁਲਿਨ ਦੇ ਬਿਨਾ, ਤੁਹਾਡੀ ਕੋਸ਼ਿਕਾਵਾਂ ਨੂੰ ਤੁਹਾਨੂੰ ਊਰਜਾਵਾਨ ਰੱਖਣ ਲਈ ਲੋੜੀਂਦੀ ਸ਼ੂਗਰ ਨਹੀਂ ਮਿਲ ਸਕਦੀ। ਤੁਹਾਡੇ ਲਹੂ ਤੋਂ ਤੁਹਾਡੇ ਸ਼ਰੀਰ ਦੀ ਕੋਸ਼ਿਕਾਵਾਂ ਵੱਲ ਸ਼ੂਗਰ ਲੈ ਜਾ ਕੇ, ਇੰਸੁਲਿਨ ਤੁਹਾਡੇ ਬਲਡ ਸ਼ੂਗਰ ਲੈਵਲ ਨੂੰ ਸਧਾਰਣ (ਨਾ ਤਾਂ ਜਿਆਦਾ ਵੱਧ; ਨਾ ਹੀ ਜਿਆਦਾ ਘੱਟ) ਰਖਦਾ ਹੈ। ਜਦੋਂ ਉੱਚ ਬਲਡ ਸ਼ੂਗਰ ਲੈਵਲ ਨੂੰ ਘੱਟ ਕਰਨ ਲਈ ਤੁਹਾਡੇ ਕੋਲ ਭਰਪੂਰ ਇੰਸੁਲਿਨ ਨਹੀਂ ਹੁੰਦਾ ਤਾਂ ਤੁਹਾਨੂੰ ਡਾਇਬਟੀਜ਼ ਹੋ ਜਾਂਦੀ ਹੈ। ਉੱਚ ਬਲਡ ਸ਼ੂਗਰ ਲੈਵਲ ਗੰਭੀਰ ਸਿਹਤ ਸਮੱਸਿਆਵਾਂ ਲਿਆ ਸਕਦਾ ਹੈ। ਡਾਇਬਟੀਜ਼ ਦਾ ਇਲਾਜ ਕੀਤਾ ਜਾ ਸਕਦਾ ਹੈ ਅਤੇ ਕਰਨਾ ਵੀ ਚਾਹੀਦਾ ਹੈ।
ਤੁਹਾਡਾ ਸ਼ਰੀਰ ਕਦੇ ਵੀ ਇੰਸੁਲਿਨ ਨਹੀਂ ਬਣਾਉਂਦਾ ਤੁਹਾਡਾ ਸ਼ਰੀਰ ਭਰਪੂਰ ਇੰਸੁਲਿਨ ਨਹੀਂ ਬਣਾਉਂਦਾ, ਜਾਂ ਅਜਿਹਾ ਇੰਸੁਲਿਨ ਬਣਾਉਂਦਾ ਹੈ ਜੋ ਸ਼ਰੀਰ ਵਿਚ ਸਹੀ ਢੰਗ ਨਾਲ ਕੰਮ ਨਹੀਂ ਕਰਦਾ। ਤੁਹਾਡਾ ਬਲਡ ਸ਼ੂਗਰ ਲੈਵਲ ਵੱਧ ਰਹਿੰਦਾ ਹੈ, ਤੁਹਾਡੇ ਲਹੂ ਤੋਂ ਤੁਹਾਡੀ ਕੋਸ਼ਿਕਾਵਾਂ ਵੱਲ ਸ਼ੂਗਰ ਲੈ ਜਾਣ ਲਈ ਭਰਪੂਰ ਇੰਸੁਲਿਨ ਨਹੀਂ ਹੁੰਦਾ।
ਟਾਈਪ 1 ਡਾਇਬਟੀਜ਼ ਵਿਚ ਸ਼ਰੀਰ ਇੰਸੁਲਿਨ ਨਹੀਂ ਬਣਾ ਸਕਦਾ। ਟਾਈਪ 1 ਡਾਇਬਟੀਜ਼ ਉਮਰਦਰਾਜ ਬਾਲਗਾਂ ਮੁਕਾਬਲੇ ਬੱਚਿਆਂ ਅਤੇ ਜਵਾਨ ਬਾਲਗਾਂ ਵਿਚ ਜਿਆਦਾ ਹੁੰਦਾ ਹੈ। ਟਾਈਪ 1 ਡਾਇਬਟੀਜ਼ ਵਾਲੇ ਲੋਕਾਂ ਦਾ ਬਲਡ ਸ਼ੂਗਰ ਨਿਅੰਤਰਿਤ ਕਰਨ ਲਈ ਇੰਸੁਲਿਨ ਦਾ ਟੀਕਾ ਲਾਉਣਾ ਪੈਂਦਾ ਹੈ।
ਇੰਸੁਲਿਨ ਇਕ ਅਜਿਹਾ ਹਾਰਮੋਨ ਹੈ ਜੋ ਲਹੂ ਤੋਂ ਸ਼ਰੀਰ ਦੀ ਕੋਸ਼ਿਕਾਵਾਂ ਵਿਚ ਗਲੂਕੋਜ਼ (ਤੁਹਾਡੇ ਦੁਆਰਾ ਖਾਦੇ ਭੋਜਨ ਨਾਲ ਤਿਆਰ) ਨੂੰ ਲੈ ਜਾਣ ਲਈ ਜਰੂਰੀ ਹੈ, ਜਿਥੇ ਇਹ ਊਰਜਾ ਲਈ ਵਰਤਿਆ ਜਾਂਦਾ ਹੈ। ਜਦੋਂ ਭਰਪੂਰ ਇੰਸੁਲਿਨ ਨਹੀਂ ਹੁੰਦਾ, ਤਾਂ ਲਹੂ ਵਿਚ ਬਣਨ ਵਾਲਾ ਗਲੂਕੋਜ਼, ਲੋਕਾਂ ਲਈ ਹੇਠਲੀਆਂ ਗੰਭੀਰ ਸਿਹਤ ਸਮੱਸਿਆਵਾਂ ਦਾ ਜੋਖਮ ਲਿਆਂਦਾ ਹੈ:
ਇਹ ਲਹੂ ਵਿਚ ਗਲੂਕੋਜ਼ ਦੇ ਲੈਵਲ ਨੂੰ ਨਿਅੰਤਰਿਤ ਕਰਨ ਲਈ ਪੈਨਕ੍ਰਿਆਜ਼ ਦੁਆਰਾ ਬਣਾਇਆ ਗਿਆ ਇਕ ਹਾਰਮੋਨ ਹੈ। ਇੰਸੁਲਿਨ ਦੀ ਗੈਰਹਾਜ਼ਰੀ ਵਿਚ ਸਾਡੇ ਸ਼ਰੀਰ ਦੀਆਂ ਕੋਸ਼ਿਕਾਵਾਂ ਗਲੂਕੋਜ਼ ਦਾ ਇਕ ਊਰਜਾ ਸਰੋਤ ਦੇ ਰੂਪ ਵਿਚ ਇਸਤੇਮਾਲ ਨਹੀਂ ਕਰ ਪਾਉਣਗੀਆਂ। ਜਦੋਂ ਤੁਹਾਨੂੰ ਡਾਇਬਟੀਜ਼ ਹੁੰਦੀ ਹੈ, ਤਾਂ ਤੁਹਾਡਾ ਸ਼ਰੀਰ ਇੰਸੁਲਿਨ ਨਹੀਂ ਬਣਾਉਂਦਾ ਜਾਂ ਤੁਸੀ ਜੋ ਇੰਸੁਲਿਨ ਬਣਾਉਂਦੇ ਹੋ ਉਹ ਸਹੀ ਕੰਮ ਨਹੀਂ ਕਰਦਾ। ਇਸ ਤਰ੍ਹਾਂ, ਤੁਹਾਨੂੰ ਬਾਹਰੀ ਇੰਸੁਲਿਨ ਦੀ ਲੋੜ ਪੈਂਦੀ ਹੈ। ਤੁਸੀ ਇੰਜੈਕਸ਼ਨ ਰਾਹੀਂ ਲੋੜ ਮੁਤਾਬਕ ਇੰਸੁਲਿਨ ਇਕ ਇੰਸੁਲਿਨ ਪੈਨ, ਇਕ ਸਿਰਿੰਜ, ਜਾਂ ਇੰਸੁਲਿਨ ਪੰਪ ਦੁਆਰਾ ਲੈ ਸਕਦੇ ਹੋ। ਲੀਤਾ ਗਿਆ ਇੰਸੁਲਿਨ ਹੇਠਲੇ ਕੰਮ ਕਰੇਗਾ: ਤੁਹਾਡਾ ਸ਼ੂਗਰ ਲੈਵਲ ਨਿਅੰਤਰਿਤ ਕਰਨ ਵਿਚ ਤੁਹਾਡੀ ਮਦਦ ਤੁਹਾਨੂੰ ਊਰਜਾ ਦੇਣਾ ਸਿਹਤਮੰਦ ਰਹਿਣ ਵਿਚ ਤੁਹਾਡੀ ਮਦਦ
ਫਾਸਟਿੰਗ ਅਵਸਥਾ ਦੌਰਾਨ ਸਤਰਾਵਿਤ ਹੋਣ ਵਾਲੇ ਇੰਸੁਲਿਨ ਨੂੰ ਬੇਸਲ ਇੰਸੁਲਿਨ ਕਿਹਾ ਜਾਂਦਾ ਹੈ। ਇੰਸੁਲਿਨ ਦਾ ਸਤਰਾਵ ਭੋਜਨ ਕਰਨ ਤੋਂ ਬਾਅਦ ਵਧੇ ਹੋਏ ਬਲਡ ਗਲੂਕੋਜ਼ ਲੈਵਲ ਦੀ ਪ੍ਰਤਿਕ੍ਰਿਆ ਨਾਲ ਵਧਦਾ ਹੈ। ਡਾਇਬਟੀਜ਼ ਵਿਚ ਇਹ ਪ੍ਰਕ੍ਰਿਆ ਪ੍ਰਭਾਵਿਤ ਹੋ ਜਾਂਦੀ ਹੈ ਜਿਸ ਕਰਕੇ ਬਾਹਰੋਂ ਇੰਸੁਲਿਨ ਇੰਜੈਕਸ਼ਨ ਦੇਣ ਦੀ ਲੋੜ ਪੈਂਦੀ ਹੈ।
ਇੰਸੁਲਿਨ ਉਦੋਂ ਵਧੀਆ ਕੰਮ ਕਰਦਾ ਹੈ ਜਦੋਂ ਇਹ ਮਹਿਜ ਸ਼ਰੀਰ ਦੀ ਚਮੜੀ ਥੱਲੇ ਚਰਬੀ ਵਾਲੇ ਹਿੱਸੇ ਵਿਚ ਇੰਜੈਕਸ਼ਨ ਰਾਹੀਂ ਲਾਇਆ ਜਾਂਦਾ ਹੈ। ਕਲਿਨਿਕ ਤੋਂ ਜਾਣ ਤੋਂ ਪਹਿਲਾਂ, ਇਹ ਯਕੀਨੀ ਕਰੋ ਕਿ ਤੁਸੀ ਹੇਠਾਂ ਬਾਰੇ ਜਾਣ ਗਏ ਹੋ: ਇੰਸੁਲਿਨ ਬਣਾਉਣਾ ਇੰਸੁਲਿਨ ਦਾ ਇੰਜੈਕਸ਼ਨ ਲਾਉਣਾ ਇੰਜੈਕਸ਼ਨ ਦੀ ਥਾਂ ਬਦਲਣਾ
ਤੁਹਾਡੇ ਸ਼ਰੀਰ ਵਿਚ ਇੰਸੁਲਿਨ ਪਾਉਣ ਲਈ ਕਈ ਤਰ੍ਹਾਂ ਦੇ ਉਪਕਰਣ ਹਨ; ਸਿਰਿੰਜ, ਇੰਸੁਲਿਨ ਪੈਨ, ਇੰਸੁਲਿਨ ਪੰਪ, ਅਤੇ ਆਈ-ਪੋਰਟ, ਇਹ ਇੰਸੁਲਿਨ ਲੈਣ ਦੇ ਵੱਖ-ਵੱਖ ਵਿਕਲਪ ਹਨ।
ਇੰਸੁਲਿਨ ਸਿਰਿੰਜ ਸਧਾਰਣ ਨਾਲ ਅਲਗ ਹੁੰਦੀਆਂ ਹਨ। ਇਹ ਪਤਲੀ, ਲਗਭਗ ਬਿਨਾ ਦਰਦ ਦੀ ਸੂਈ ਵਾਲੀ ਹੁੰਦੀਆਂ ਹਨ ਅਤੇ ਹਟਾਉਣ ਵਾਲੇ ਸੂਈ ਗਾਰਡ ਨਾਲ ਆਉਂਦੀਆਂ ਹਨ। ਸਿਰਿੰਜ ਦੇ ਬਾਹਰ ਲਕੀਰਾਂ ਹੁੰਦੀਆਂ ਹਨ ਜੋ ਇੰਸੁਲਿਨ ਦੀ ਸਹੀ ਮਾਤਰਾ ਨਿਕਾਲਣ ਵਿਚ ਤੁਹਾਡੀ ਮਦਦ ਕਰਦੀਆਂ ਹਨ।
ਇਸ ਵਿਚ ਇਕ ਇੰਸੁਲਿਨ ਕਾਰਟਰਿਜ (ਨਾਲ ਬਣੀ ਹੋਈ ਜਾਂ ਅਲਗ ਤੋਂ ਖਰੀਦੀ ਹੋਈ) ਅਤੇ ਖੁਰਾਕ ਨੂੰ ਮਾਪਣ ਵਾਲਾ ਇਕ ਡਾਇਲ ਹੁੰਦਾ ਹੈ, ਅਤੇ ਇਹ ਖੁਰਾਕ ਦੇਣ ਲਈ ਡਿਸਪੋਜੇਬਲ ਪੈਨ ਨੀਡਲਾਂ ਨਾਲ ਵਰਤਿਆਂ ਜਾਂਦਾ ਹੈ। ਇੰਸੁਲਿਨ ਪੈਨ ਇੰਸੁਲਿਨ ਸਿਰਿੰਜ ਦੇ ਮੁਕਾਬਲੇ ਕਈ ਅਹਿਮ ਫਾਇਦੇ ਪੇਸ਼ ਕਰਦਾ ਹੈ: ਚਲਾਉਣ ਵਿਚ ਸੌਖਾ ਸਟੀਕਤਾ
ਸਾਬਣ ਅਤੇ ਗਰਮ ਪਾਣੀ ਨਾਲ ਹੱਥ ਧੋਵੋ ਜੇਕਰ ਕਲਾਉਡੀ ਇੰਸੁਲਿਨ ਵਰਤ ਰਹੇ ਹੋ, ਤਾਂ ਹੱਥਾਂ ਵਿਚਕਾਰ ਬੋਤਲ ਨੂੰ ਘੁਮਾਓ (ਹਿਲਾਓ ਨਹੀਂ)। ਇੰਸੁਲਿਨ ਬੋਤਲ ਦੇ ਰਬੜ ਸਟੋਪਰ ਨੂੰ ਅਲਕੋਹਲ ਨਾਲ ਸਾਫ ਕਰੋ। ਸਿਰਿੰਜ ਵਿਚ ਉਂਨੀ ਹੀ ਹਵਾ ਭਰੋ ਜਿੰਨਾ ਯੂਨਿਟ ਤੁਸੀ ਇੰਸੁਲਿਨ ਲੈਣਾ ਚਾਹੁੰਦੇ ਹੋ। ਬੋਤਲ ਵਿਚ ਸੂਈ ਪਾਓ ਅਤੇ ਬੋਤਲ ਵਿਚ ਹਵਾ ਧਕੇਲ ਦਿਓ। ਸਿਰਿੰਜ ਅਤੇ ਬੋਤਲ ਨੂੰ ਉਲਟਾ ਕਰ ਲਿਓ ਅਤੇ ਆਪਣੀ ਇੰਸੁਲਿਨ ਦੀ ਖੁਰਾਕ ਕੱਢ ਲਿਓ। ਚਮੜੀ ਵਿਚ ਸੂਈ ਪਾਓ। ਖੁਰਾਕ ਦੇਣ ਲਈ ਸਿਰਿੰਜ ਦੇ ਅਖੀਰ ਉੱਤੇ ਪਲੰਜਰ ਨੂੰ ਦੱਬੋ।
ਨਵੀਂ ਪੈਨ ਸੂਈ ਖੋਲ੍ਹੋ ਜਾਂ ਉਸਤੇ ਕਲਿਕ ਕਰੋ। ਜੇਕਰ ਜਰੂਰੀ ਹੋਵੇ, ਤਾਂ ਸੂਈ ਤੋਂ ਹਵਾ ਕੱਢਣ ਲਈ ਪੈਨ ਨੂੰ ਸੈਟ ਕਰੋ ਪੈਨ ਦੇ ਅਖੀਰ ਦੀ ਨੋਬ (ਜਾਂ “ਡਾਇਲ”) ਨੂੰ ਲੋੜੀਂਦੀ ਯੂਨਿਟਾਂ ਦੇ ਅੰਕਾਂ ਵੱਲ ਘੁਮਾਓ ਸੂਈ ਨੂੰ ਚਮੜੀ ਵਿਚ ਪਾਓ ਖੁਰਾਕ ਦੇਣ ਲਈ ਪੈਣ ਦੇ ਅਖੀਰ ਵਾਲੇ ਬਟਨ ਨੂੰ ਦੱਬੋ ਇੰਜੈਕਸ਼ਨ ਵਾਲੀ ਖੁਰਾਕ ਮੁਤਾਬਕ ਪੰਜ ਜਾਂ ਦਸ ਤੱਕ ਗਿਣੋ ਇਸਤੇਮਾਲ ਕੀਤੇ ਪੈਨ ਦੀ ਸੂਈ ਡਿਸਪੋਜ਼ ਕਰਨ ਲਈ ਅਲਗ ਕਰੋ
ਨਿੱਕੀਆਂ ਸੂਈਆਂ ਦਾ ਮਤਲਬ ਹੈ ਇੰਜੈਕਸ਼ਨ ਦਾ ਘੱਟ ਦਰਦ। ਹਾਲਾਂਕਿ, ਇੰਜੈਕਸ਼ਨ ਦੀ ਗਹਿਰਾਈ ਇੰਸੁਲਿਨ ਦੇ ਛੇਤੀ ਪ੍ਰਭਾਵ ਤੇ ਅਸਰ ਪਾਉਂਦੀ ਹੈ। ਸਿਰਿੰਜ ਸਾਈਜ (ਉਦਾਹਰਣ, 1ਸੀਸੀ, 1/2ਸੀਸੀ, 3/10ਸੀਸੀ) ਦੀ ਇੰਸੁਲਿਨ ਖੁਰਾਕ ਦੇ ਹਿਸਾਬ ਨਾਲ ਵਰਤੋਂ ਕਰੋ। ਕਿਸੇ ਵੀ ਸਿਰਿੰਜ/ਪੈਨ ਨੀਡਲ ਨੂੰ ਫਿਰ ਤੋਂ ਨਾ ਵਰਤੋ। ਕਿਸੇ ਸਿਰਿੰਜ ਦਾ ਸਾਂਝਾ ਨਾ ਕਰੋ। ਇਸਤੇਮਾਲ ਕੀਤੀਆਂ ਸਿਰਿੰਜ/ਪੈਨ ਨੀਡਲ ਨੂੰ ਚੰਗੀ ਤਰ੍ਹਾਂ ਡਿਸਪੋਜ਼ ਕਰੋ।
ਇੰਸੁਲਿਨ ਉਦੋਂ ਵਧੀਆ ਕੰਮ ਕਰਦਾ ਹੈ ਜਦੋਂ ਇਹ ਮਹਿਜ ਚਮੜੀ ਦੇ ਥੱਲੇ ਸ਼ਰੀਰ ਦੇ ਚਰਬੀ ਵਾਲੇ ਹਿੱਸੇ ਵਿਚ ਇੰਜੈਕਸ਼ਨ ਰਾਹੀਂ ਲਗਦਾ ਹੈ।
ਉਪਰੀ ਬਾਹਾਂ ਦੇ ਪਿੱਛੇ ਢਿੱਡ (ਧੁੰਨੀ ਨੇੜੇ) ਪੱਟਾਂ ਦੇ ਸਾਮ੍ਹਣੇ ਅਤੇ ਬਰਾਬਰਾਂ ਤੇ ਲੱਕ ਤੋਂ ਉੱਤੇ ਪਿੱਠ ਵਿਚ ਪਿਛਵਾੜਿਆਂ (ਚਿੱਤੜਾਂ) ਤੇ ਪਿਛਲੀਆਂ ਇੰਜੈਕਸ਼ਨ ਵਾਲੀਆਂ ਥਾਂਵਾਂ ਤੋਂ 1 ਇੰਚ ਦੂਰ। ਧੁੰਨੀ ਅਤੇ ਕਿਸੇ ਵੀ ਚੀਰੇ ਤੋਂ 2 ਇੰਚ ਦੂਰ। ਉਨ੍ਹਾਂ ਥਾਂਵਾਂ ਦੀ ਵਰਤੋਂ ਨਾ ਕਰੋ ਜੋ ਖਾਰਸ਼ ਵਾਲੀਆਂ, ਮੁਲਾਇਮ; ਸੂਜੀ ਹੋਈ ਜਾਂ ਛੋਹ ਪ੍ਰਤਿ ਸੰਵੇਦਨਸ਼ੀਲ ਹੋਣ।
ਇੰਜੈਕਸ਼ਨ ਵਾਲੀ ਥਾਂਵਾਂ ਨੂੰ ਬਦਲਣ ਨਾਲ ਲਾਇਪੋਡਾਇਸਟ੍ਰੋਫੀ, ਵਸਾ ਦੀਆਂ ਗੰਢਾਂ ਦਾ ਜੋਖਮ ਘੱਟ ਸਕਦਾ ਹੈ, ਜੋਕਿ ਚਮੜੀ ਥੱਲੇ ਇਕੋ ਹੀ ਥਾਂ ਤੇ ਬਾਰ-ਬਾਰ ਇੰਜੈਕਸ਼ਨ ਲਾਣ ਨਾਲ ਹੁੰਦਾ ਹੈ। ਥਾਂ ਬਦਲਣ ਦੇ ਦੋ ਸਹੀ ਨਿਯਮ ਹਰ ਰੋਜ ਸਮਾਨ ਸਮੇਂ ਤੇ ਸਮਾਨ ਆਮ ਥਾਂ ਹਰੇਕ ਇੰਜੈਕਸ਼ਨ ਥਾਂ ਦੇ ਵਿਚਕਾਰ ਬਦਲਾਵ
ਜਿਆਦਾਤਰ ਲੋਕ ਚਮੜੀ ਦੀ ਤਹਿ ਨੂੰ ਫੜਦੇ ਹਨ ਅਤੇ ਚਮੜੀ ਦੀ ਤਹਿ ਵਿਚ 90° ਦੇ ਕੋਣ ਤੇ ਸੂਈ ਲਾਉਂਦੇ ਹਨ। ਤੁਹਾਡੀ ਚਮੜੀ ਨੂੰ ਚੰਗੀ ਤਰ੍ਹਾਂ ਫੜਣ ਲਈ, ਹੇਠਲੇ ਤਰੀਕੇ ਅਪਣਾਓ: ਤੁਹਾਡੇ ਅੰਗੂਠੇ ਅਤੇ ਦੋ ਉਂਗਲੀਆਂ ਦੇ ਵਿਚਕਾਰ ਦੋ ਇੰਚ ਚਮੜੀ ਦੱਬ ਲਿਓ, ਚਮੜੀ ਅਤੇ ਚਰਬੀ ਨੂੰ ਖਿੱਚ ਕੇ ਤਰਲੀ ਮਾਂਸਪੇਸ਼ੀਆਂ ਤੋਂ ਅਲਗ ਕਰ ਲਿਓ। (ਜੇਕਰ ਤੁਸੀ ਇੰਜੈਕਸ਼ਨ ਲਈ 4 ਜਾਂ 5 ਮਿਲੀਮੀਟਰ ਮਿਨੀ ਪੈਨ ਨੀਡਲ ਦੀ ਵਰਤੋਂ ਕਰ ਰਹੇ ਹੋ।) ਸੂਈ ਨੂੰ ਅੰਦਰ ਪਾਓ। ਚਮੜੀ ਨੂੰ ਫੜ ਕੇ ਰਖੋ ਤਾਂਕਿ ਸੂਈ ਮਾਂਸਪੇਸ਼ੀ ਵਿਚ ਨਾ ਜਾਵੇ। ਇੰਸੁਲਿਨ ਦੇਣ ਲਈ ਪਲੰਜਰ (ਜਾਂ ਬਟਨ ਜੇਕਰ ਤੁਸੀ ਪੈਨ ਤੀ ਵਰਤੋਂ ਕਰ ਰਹੇ ਹੋ) ਨੂੰ ਦੱਬੋ। ਚਮੜੀ ਦੀ ਤਹਿ ਨੂੰ ਢਿੱਲਾ ਛੱੜ ਦਿਓ। ਚਮੜੀ ਵਿਚੋਂ ਸੂਈ ਬਾਹਰ ਕੱਢ ਲਿਓ।